Homeਪੰਜਾਬੀਧਰਮਡੇਢ ਮਹੀਨੇ ਤੋਂ ਚੱਲ ਰਿਹਾ ਸ੍ਰੀ ਵਾਮਨ ਅਵਤਾਰ ਮੰਦਰ ਅੰਦੋਲਨ ਖਤਮ

ਡੇਢ ਮਹੀਨੇ ਤੋਂ ਚੱਲ ਰਿਹਾ ਸ੍ਰੀ ਵਾਮਨ ਅਵਤਾਰ ਮੰਦਰ ਅੰਦੋਲਨ ਖਤਮ

- Advertisement -spot_img

ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਮੁਰੰਮਤ ਤੇ ਸਰੋਵਰ ਸਫਾਈ ਦਾ ਭਰੋਸਾ – ਮਰਨ ਵਰਤੀਆਂ ਨੂੰ ਜੂਸ ਪਿਲਾ ਕੇ ਅੰਦੋਲਨ ਸਮਾਪਤ

ਪਟਿਆਲਾ, 14 ਮਾਰਚ

ਪਟਿਆਲਾ ਸ਼ਹਿਰੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਤੇਜਿੰਦਰ ਮਹਿਤਾ ਅਤੇ ਮੇਅਰ ਕੁੰਦਨ ਗੋਗੀਆ ਨੇ ਸ਼ਹਿਰ ਦੇ ਪ੍ਰਾਚੀਨ ਧਾਰਮਿਕ ਸਥਾਨ ਸ੍ਰੀ ਵਾਮਨ ਅਵਤਾਰ ਮੰਦਰ ਦੀ ਮੁਰੰਮਤ ਅਤੇ ਸਰੋਵਰ ਦੀ ਸਫਾਈ ਦੀ ਮੰਗ ਨੂੰ ਲੈ ਕੇ ਪਿਛਲੇ ਲਗਭਗ ਡੇਢ ਮਹੀਨੇ ਤੋਂ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਚੱਲ ਰਹੇ ਅੰਦੋਲਨ ਨੂੰ ਅੱਜ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੰਗਾਂ ਮੰਨਣ ਦੇ ਭਰੋਸੇ ਤੋਂ ਬਾਅਦ ਸਮਾਪਤ ਕਰਵਾ ਦਿੱਤਾ।

ਅੰਦੋਲਨ ਦੌਰਾਨ ਮਰਨ ਵਰਤ ’ਤੇ ਬੈਠੇ ਅਨੁਰਾਗ ਸ਼ਰਮਾ ਅਤੇ ਉਸ ਦੇ ਸਾਥੀ ਸੁਸ਼ੀਲ ਨਈਅਰ ਤੇ ਵਰੁਣ ਜਿੰਦਲ ਨੂੰ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਜ਼ਿਲ੍ਹਾ ਪ੍ਰਧਾਨ ਤੇ ਚੇਅਰਮੈਨ ਤੇਜਿੰਦਰ ਮਹਿਤਾ ਅਤੇ ਮੇਅਰ ਕੁੰਦਨ ਗੋਗੀਆ ਨੇ ਜੂਸ ਪਿਲਾ ਕੇ ਅੰਦੋਲਨ ਖਤਮ ਕਰਵਾਇਆ।

ਇਸ ਮੌਕੇ ਤਿੰਨਾਂ ਆਗੂਆਂ ਨੇ ਐਸਡੀਐਮ ਪਟਿਆਲਾ ਵੱਲੋਂ ਜਾਰੀ ਕੀਤਾ ਗਿਆ ਲਿਖਤੀ ਭਰੋਸਾ ਪੱਤਰ ਵੀ ਅੰਦੋਲਨਕਾਰੀਆਂ ਨੂੰ ਸੌਂਪਿਆ। ਇਸ ਪੱਤਰ ਵਿੱਚ ਦਰਜ ਹੈ ਕਿ ਮੰਦਰ ਦੀ ਮੁਰੰਮਤ ਅਤੇ ਸਰੋਵਰ ਦੀ ਸਫਾਈ ਦਾ ਕੰਮ ਜਲਦੀ ਸ਼ੁਰੂ ਕੀਤਾ ਜਾਵੇਗਾ ਅਤੇ ਇਹ ਕੰਮ ਮੁਕੰਮਲ ਹੋਣ ਤੱਕ ਲਗਾਤਾਰ ਜਾਰੀ ਰਹੇਗਾ।

ਵਿਧਾਇਕ ਕੋਹਲੀ ਨੇ ਕਿਹਾ ਕਿ ਮੰਦਰ ਦੇ ਜੀਰਣੋਦਾਰ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਇਸ ਸਬੰਧੀ ਸਰਕਾਰ ਨਾਲ ਪੂਰਾ ਤਾਲਮੇਲ ਬਣਾਈ ਰੱਖਿਆ ਜਾਵੇਗਾ। ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਸਰੋਵਰ ਦੀ ਸਫਾਈ ਲਈ ਮਸ਼ੀਨਰੀ ਲਗਾਤਾਰ ਲਗਾਈ ਜਾਵੇਗੀ ਤਾਂ ਜੋ ਸਰੋਵਰ ਨੂੰ ਮੁੜ ਸੁੰਦਰ ਬਣਾਇਆ ਜਾ ਸਕੇ।

watch…..Women Leading the Way: Patiala MLA Celebrates 100 Self-Made Entrepreneurs

ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਤੇਜਿੰਦਰ ਮਹਿਤਾ ਨੇ ਕਿਹਾ ਕਿ ਸ੍ਰੀ ਵਾਮਨ ਅਵਤਾਰ ਮੰਦਰ ਪਟਿਆਲਾ ਦੀ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਦਾ ਮਹੱਤਵਪੂਰਨ ਕੇਂਦਰ ਹੈ ਅਤੇ ਇਸਦੀ ਸੰਭਾਲ ਤੇ ਵਿਕਾਸ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਯੋਜਨਾ ਕਮੇਟੀ ਵੱਲੋਂ ਮੰਦਰ ਦੇ ਵਿਕਾਸ ਅਤੇ ਬੁਨਿਆਦੀ ਸੁਵਿਧਾਵਾਂ ਦੇ ਸੁਧਾਰ ਲਈ 10 ਲੱਖ ਰੁਪਏ ਦੇ ਫੰਡ ਜਾਰੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੰਦਰ ਦੇ ਜੀਰਣੋਦਾਰ ਦੇ ਕੰਮ ਨੂੰ ਪੂਰੀ ਪਾਰਦਰਸ਼ਤਾ ਅਤੇ ਗੁਣਵੱਤਾ ਨਾਲ ਅੰਜਾਮ ਦਿੱਤਾ ਜਾਵੇਗਾ ਅਤੇ ਲੋੜ ਪੈਣ ’ਤੇ ਹੋਰ ਫੰਡ ਵੀ ਮੁਹੱਈਆ ਕਰਵਾਏ ਜਾਣਗੇ। ਮਹਿਤਾ ਨੇ ਜ਼ੋਰ ਦਿੱਤਾ ਕਿ ਧਾਰਮਿਕ ਸਥਾਨਾਂ ਦੀ ਸੰਭਾਲ ਸਿਰਫ ਸਰਕਾਰ ਦੀ ਨਹੀਂ ਸਗੋਂ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਵੀ ਹੈ ਅਤੇ ਇਸ ਕੰਮ ਵਿੱਚ ਸਾਰੇ ਵਰਗਾਂ ਦਾ ਸਹਿਯੋਗ ਲਿਆ ਜਾਵੇਗਾ ਤਾਂ ਜੋ ਮੰਦਰ ਅਤੇ ਇਸਦੇ ਸਰੋਵਰ ਨੂੰ ਮੁੜ ਭਗਤਾਂ ਲਈ ਆਕਰਸ਼ਕ ਅਤੇ ਸੁੰਦਰ ਬਣਾਇਆ ਜਾ ਸਕੇ।

ਇਸ ਮੌਕੇ ਹਿੰਦੂ ਆਗੂ ਸੰਜੀਵ ਕੁਮਾਰ ਬਬਲਾ, ਵਿਨੋਦ ਸਿੰਗਲਾ, ਵਿਨੀਤ ਸਹਿਗਲ ਬਿੰਨੀ, ਵਿਨੋਦ ਬਾਲੀ, ਦਵਿੰਦਰ ਸਿੰਘ ਜੰਡੂ, ਜਗਜੀਤ ਸਿੰਘ ਸੱਗੂ, ਰਵਿੰਦਰ ਬੰਸਲ, ਸੁਰਿੰਦਰ ਮੋਤੀ ਜੰਡੂ, ਅਨਿਲ ਸਿੰਗਲਾ, ਚੰਦਰਦੀਪ ਧੀਮਾਨ, ਆਮ ਆਦਮੀ ਪਾਰਟੀ ਦੇ ਸੋਸ਼ਲ ਮੀਡੀਆ ਪ੍ਰਧਾਨ ਸੁਮੀਤ ਤਕੇਜਾ, ਸੁਰਿੰਦਰ ਨਿੱਕੂ ਸਮੇਤ ਸ਼ਹਿਰ ਦੇ ਵੱਖ-ਵੱਖ ਵਰਗਾਂ ਦੇ ਨੁਮਾਇੰਦੇ ਵੀ ਮੌਜੂਦ ਸਨ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here