Homeਪੰਜਾਬੀਪੰਜਾਬਤਿੰਨ ਪੀੜ੍ਹੀਆਂ ਨੂੰ ਇੱਕ ਮੰਚ ’ਤੇ ਲਿਆਉਣ ਦਾ ਉਪਰਾਲਾ, ਪੁਸਤਕ ‘ਸਲੋਚਨਾ’ ’ਤੇ...

ਤਿੰਨ ਪੀੜ੍ਹੀਆਂ ਨੂੰ ਇੱਕ ਮੰਚ ’ਤੇ ਲਿਆਉਣ ਦਾ ਉਪਰਾਲਾ, ਪੁਸਤਕ ‘ਸਲੋਚਨਾ’ ’ਤੇ ਵਿਦਵਾਨਾਂ ਦੀ ਵਿਚਾਰ-ਚਰਚਾ

- Advertisement -spot_img

ਪਟਿਆਲਾ, 14 ਜੂਨ:
ਪੰਜਾਬੀ ਸਾਹਿਤ ਸਭਾ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੇ ਲੈਕਚਰ ਹਾਲ ਵਿੱਚ ਇੱਕ ਵਿਸ਼ੇਸ਼ ਸਾਹਿਤਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਚੰਡੀਗੜ੍ਹ ਤੋਂ ਆਏ ਸਾਹਿਤਕਾਰਾਂ, ਕਵੀਆਂ ਅਤੇ ਵਿਦਵਾਨਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ।

ਸਮਾਗਮ ਦੀ ਸ਼ੁਰੂਆਤ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’ ਨੇ ਲੇਖਕਾਂ ਦਾ ਸਵਾਗਤ ਕਰਦਿਆਂ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬੀ ਸਾਹਿਤ ਸਭਾ ਵੱਲੋਂ ਤਿੰਨ ਪੀੜ੍ਹੀਆਂ ਦੇ ਲੇਖਕਾਂ ਅਤੇ ਪਾਠਕਾਂ ਨੂੰ ਇੱਕ ਸਾਂਝੇ ਮੰਚ ’ਤੇ ਲਿਆਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ, ਤਾਂ ਜੋ ਪੰਜਾਬੀ ਸਾਹਿਤ ਦੀਆਂ ਨਵੀਆਂ ਸੰਭਾਵਨਾਵਾਂ ਨੂੰ ਹੋਰ ਵਿਆਪਕ ਰੂਪ ਵਿੱਚ ਉਭਾਰਿਆ ਜਾ ਸਕੇ।

ਸਮਾਗਮ ਦੀ ਪ੍ਰਧਾਨਗੀ ਕਰਦਿਆਂ ਮਹਾਰਾਜਾ ਭੂਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਪੁਸ਼ਪਿੰਦਰ ਸਿੰਘ ਗਿੱਲ ਨੇ ਕਿਹਾ ਕਿ ਮਾਂ-ਬੋਲੀ, ਸਾਹਿਤ ਅਤੇ ਖੇਡ-ਸਭਿਆਚਾਰ ਇੱਕ-ਦੂਜੇ ਦੇ ਪੂਰਕ ਹਨ ਅਤੇ ਅਜਿਹੇ ਸਾਹਿਤਕ ਸਮਾਗਮ ਸਮਾਜ ਨੂੰ ਸਕਾਰਾਤਮਕ ਦਿਸ਼ਾ ਪ੍ਰਦਾਨ ਕਰਦੇ ਹਨ। ਉਨ੍ਹਾਂ ਅੰਮ੍ਰਿਤਾ ਪ੍ਰੀਤਮ ਦੀ ਸ਼ਾਇਰੀ ਦਾ ਜ਼ਿਕਰ ਕਰਦਿਆਂ ਆਪਣੀ ਇੱਕ ਵਿਸ਼ੇਸ਼ ਨਜ਼ਮ ਵੀ ਸਰੋਤਿਆਂ ਨਾਲ ਸਾਂਝੀ ਕੀਤੀ।

ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਡੀਨ ਭਾਸ਼ਾਵਾਂ ਅਤੇ ਉੱਘੇ ਭਾਸ਼ਾ ਵਿਗਿਆਨੀ ਡਾ. ਭੁਪਿੰਦਰ ਸਿੰਘ ਖਹਿਰਾ ਨੇ ਕਿਹਾ ਕਿ ਸਾਹਿਤਕਾਰਾਂ ਨੂੰ ਆਪਣੇ ਅਨੁਭਵਾਂ ’ਤੇ ਆਧਾਰਿਤ ਅਜਿਹਾ ਸਾਹਿਤ ਰਚਣਾ ਚਾਹੀਦਾ ਹੈ ਜੋ ਸਮੇਂ ਦੀ ਕਸੌਟੀ ’ਤੇ ਖਰਾ ਉਤਰਦਿਆਂ ਮਨੁੱਖਤਾ ਦਾ ਮਾਰਗਦਰਸ਼ਨ ਕਰ ਸਕੇ।

ਪ੍ਰਸਿੱਧ ਸਮਾਜ ਸੇਵਕ ਅਤੇ ਲੇਖਕ ਭਗਵਾਨ ਦਾਸ ਗੁਪਤਾ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਸਫ਼ਰਨਾਮਾ ਸਾਹਿਤ ਦੀ ਮਹੱਤਤਾ ਲਗਾਤਾਰ ਵਧ ਰਹੀ ਹੈ। ਭਾਸ਼ਾ ਵਿਭਾਗ ਪੰਜਾਬ ਦੇ ਸਾਬਕਾ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਭਗਵੰਤ ਸਿੰਘ ਨੇ ਇਸ ਗੋਸ਼ਟੀ ਨੂੰ ਪੰਜਾਬੀ ਕਹਾਣੀ ਸਾਹਿਤ ਲਈ ਮਹੱਤਵਪੂਰਨ ਪ੍ਰਾਪਤੀ ਕਰਾਰ ਦਿੱਤਾ। ਪ੍ਰਿੰਸੀਪਲ ਪ੍ਰੇਮ ਲਤਾ ਨੇ ਕਿਹਾ ਕਿ ਪੰਜਾਬੀ ਸਾਹਿਤ ਸਭਾ ਸਾਹਿਤਕ ਚੇਤਨਾ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ।

ਸਮਾਗਮ ਦਾ ਕੇਂਦਰ ਬਿੰਦੂ ਅਮਰ ਗਰਗ ਕਲਮਦਾਨ ਦੀ ਪੁਸਤਕ ‘ਸਲੋਚਨਾ’ ’ਤੇ ਚਰਚਾ ਰਿਹਾ। ਸਰਕਾਰੀ ਬਿਕਰਮ ਕਾਲਜ ਦੀ ਸਾਬਕਾ ਪ੍ਰੋਫੈਸਰ ਡਾ. ਤਰਲੋਚਨ ਕੌਰ ਨੇ ਆਪਣੇ ਮੁੱਖ ਪੇਪਰ ਵਿੱਚ ਕਿਹਾ ਕਿ ਕਲਮਦਾਨ ਦੀਆਂ ਕਹਾਣੀਆਂ ਦਰਸ਼ਨਿਕ ਸੋਚ ਅਤੇ ਗਹਿਰੀ ਮਨੁੱਖੀ ਸੰਵੇਦਨਾ ਨਾਲ ਰੰਗੀਆਂ ਹੋਈਆਂ ਹਨ। ਖਾਲਸਾ ਕਾਲਜ ਪਟਿਆਲਾ ਦੀ ਵਾਈਸ ਪ੍ਰਿੰਸੀਪਲ ਡਾ. ਹਰਵਿੰਦਰ ਕੌਰ ਨੇ ਹਿੰਦੀ ਸੰਸਕਰਣ ’ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਲੇਖਕ ਇਤਿਹਾਸਕ ਅਤੇ ਮਿਥਿਹਾਸਕ ਤੱਤਾਂ ਨੂੰ ਕਹਾਣੀ ਵਿੱਚ ਸੁਚੱਜੇ ਢੰਗ ਨਾਲ ਪਿਰੋਣ ਦਾ ਵਿਲੱਖਣ ਹੁਨਰ ਰੱਖਦਾ ਹੈ।

watch……Novelist Nanak Singh’s Personal Belongings Donated to Punjab Language Department

ਇਸ ਮੌਕੇ ਡਾ. ਕਮਲਜੀਤ ਸਿੰਘ ਟਿੱਬਾ, ਮਾਸਟਰ ਜਗਮਿੰਦਰਪਾਲ ਬਰਾਸ, ਡਾ. ਸੁਰੇਸ਼ ਨਾਇਕ, ਡਾ. ਰਵਿੰਦਰ ਕੁਮਾਰ, ਰਜਨੀ ਵਾਲੀਆ, ਡਾ. ਜੀ.ਐਸ. ਆਨੰਦ, ਪ੍ਰਿੰਸੀਪਲ ਹਰਸੰਤ ਸਿੰਘ ਢੀਂਡਸਾ, ਬਾਬੂ ਸਿੰਘ ਰੈਹਲ, ਦਵਿੰਦਰ ਪਟਿਆਲਵੀ, ਬਲਬੀਰ ਸਿੰਘ ਦਿਲਦਾਰ, ਨਿਰਮਲਾ ਗਰਗ, ਇਕਬਾਲ ਸਿੰਘ ਹਠੂਰ, ਬਲਰਾਜ ਕੁਹਾੜਾ, ਗੁਰਦਰਸ਼ਨ ਸਿੰਘ ਗੁਸੀਲ ਅਤੇ ਜਸਵੰਤ ਸਿੰਘ ਪੂਨੀਆ ਸਮੇਤ ਕਈ ਵਿਦਵਾਨਾਂ ਨੇ ਪੁਸਤਕ ਦੇ ਵਿਸ਼ਾ-ਵਸਤੂ ਅਤੇ ਕਲਾ ਪੱਖਾਂ ’ਤੇ ਵਿਸਤ੍ਰਿਤ ਚਰਚਾ ਕੀਤੀ।

ਲੇਖਕ ਅਮਰ ਗਰਗ ਕਲਮਦਾਨ ਨੇ ਆਪਣੇ ਸੰਬੋਧਨ ਦੌਰਾਨ ‘ਸਲੋਚਨਾ’ ਦੀ ਰਚਨਾ ਪ੍ਰਕਿਰਿਆ ਅਤੇ ਕਹਾਣੀ ਲੇਖਨ ਦੇ ਆਪਣੇ ਲੰਮੇ ਅਨੁਭਵ ਸਾਂਝੇ ਕੀਤੇ।

ਸਮਾਗਮ ਦੇ ਦੂਜੇ ਸੈਸ਼ਨ ਵਿੱਚ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਕਰਮ ਸਿੰਘ ‘ਜ਼ਖ਼ਮੀ’, ਡਾ. ਰਾਕੇਸ਼ ਸ਼ਰਮਾ, ਜਸਵਿੰਦਰ ਕੌਰ, ਸੁਖਦੇਵ ਸਿੰਘ ਚਹਿਲ, ਸੁਰਿੰਦਰ ਕੌਰ ਬਾੜਾ, ਗੋਪਾਲ ਸ਼ਰਮਾ, ਸਤੀਸ਼ ਵਿਦਰੋਹੀ, ਰਮੇਸ਼ ਕੁਮਾਰ, ਬਚਨ ਸਿੰਘ ਗੁਰਮ, ਜਗਤਾਰ ਨਿਮਾਣਾ, ਬਲੀ ਬਲਜਿੰਦਰ ਈਲਵਾਲ, ਖੁਸ਼ਪ੍ਰੀਤ ਸਿੰਘ ਹਰੀਗੜ੍ਹ ਅਤੇ ਸ਼ਾਮ ਸਿੰਘ ਪ੍ਰੇਮ ਸਮੇਤ ਕਈ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕਰਕੇ ਸਰੋਤਿਆਂ ਨੂੰ ਮੰਤਰਮੁਗਧ ਕੀਤਾ।

ਸਮਾਗਮ ਵਿੱਚ ਪੰਜਾਬ ਭਰ ਤੋਂ ਆਏ ਕਈ ਨਾਮਵਰ ਕਵੀ, ਲੇਖਕ, ਵਿਦਵਾਨ ਅਤੇ ਸਾਹਿਤ ਪ੍ਰੇਮੀ ਸ਼ਾਮਲ ਹੋਏ। ਅੰਤ ਵਿੱਚ ਬਾਬੂ ਸਿੰਘ ਰੈਹਲ ਅਤੇ ਅਮਰ ਗਰਗ ਕਲਮਦਾਨ ਨੇ ਸਾਰੇ ਮਹਿਮਾਨਾਂ ਅਤੇ ਲੇਖਕਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਦਵਿੰਦਰ ਪਟਿਆਲਵੀ ਨੇ ਬਾਖੂਬੀ ਨਿਭਾਈ। ਸਮਾਗਮ ਦੌਰਾਨ ਵਿਸ਼ੇਸ਼ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨਿਤ ਵੀ ਕੀਤਾ ਗਿਆ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here