Onnline TV

ਪੰਜਾਬੀ

ਸਰਕਾਰੀ ਹਸਪਤਾਲ ਰਾਜਪੁਰਾ ਵਿੱਚ ਨਵਜਨਮੇ ਬੱਚਿਆਂ ਲਈ ਆਧੁਨਿਕ NICU ਵਾਰਡ ਦਾ ਉਦਘਾਟਨ

ਪਟਿਆਲਾ, 2 ਮਈ:
ਪੰਜਾਬ ਦੇ Dr. Balbir Singh ਦੀ ਅਗਵਾਈ ਹੇਠ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਬਣਾਉਣ ਵੱਲ ਇਕ ਮਹੱਤਵਪੂਰਨ ਕਦਮ ਚੁੱਕਦਿਆਂ Civil Hospital Rajpura ਵਿੱਚ ਨਵਜਨਮੇ ਬੱਚਿਆਂ ਲਈ ਬਣਾਏ ਗਏ ਆਧੁਨਿਕ NICU (ਨਿੱਕੂ) ਵਾਰਡ ਦਾ ਉਦਘਾਟਨ Neena Mittal ਵੱਲੋਂ ਕੀਤਾ ਗਿਆ। ਇਹ ਸਮਾਗਮ ਐੱਸ.ਐੱਮ.ਓ. Dr. Sharanpreet Singh ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ।

ਇਸ ਮੌਕੇ ਐਮ.ਐਲ.ਏ. ਨੀਨਾ ਮਿੱਤਲ ਨੇ ਕਿਹਾ ਕਿ ਨਵੇਂ NICU ਵਾਰਡ ਦੀ ਸ਼ੁਰੂਆਤ ਨਾਲ ਹੁਣ ਰਾਜਪੁਰਾ ਅਤੇ ਨੇੜਲੇ ਇਲਾਕਿਆਂ ਦੇ ਨਵਜਨਮੇ ਬੱਚਿਆਂ ਨੂੰ ਇਲਾਜ ਲਈ ਵੱਡੇ ਸ਼ਹਿਰਾਂ ਵਿੱਚ ਰੈਫਰ ਕਰਨ ਦੀ ਲੋੜ ਕਾਫ਼ੀ ਘੱਟ ਹੋਵੇਗੀ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਹੁਣ ਸਥਾਨਕ ਪੱਧਰ ‘ਤੇ ਹੀ ਆਧੁਨਿਕ ਅਤੇ ਬਿਹਤਰ ਸਿਹਤ ਸਹੂਲਤਾਂ ਮਿਲ ਸਕਣਗੀਆਂ।

watch…..Punjab Launches Mobile Medical Vans for Rural Health Care

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਿਹਤ ਖੇਤਰ ਵਿੱਚ ਲਗਾਤਾਰ ਸੁਧਾਰ ਕੀਤੇ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਆਪਣੇ ਨੇੜੇ ਹੀ ਉੱਚ ਪੱਧਰੀ ਇਲਾਜ ਉਪਲਬਧ ਹੋ ਸਕੇ।

ਐੱਸ.ਐੱਮ.ਓ. ਡਾ. ਸ਼ਰਨਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ NICU ਵਾਰਡ ਵਿੱਚ ਨਵਜਨਮੇ ਬੱਚਿਆਂ ਦੇ ਇਲਾਜ ਲਈ ਆਧੁਨਿਕ ਮਸ਼ੀਨਾਂ ਅਤੇ ਤਜਰਬੇਕਾਰ ਮੈਡੀਕਲ ਸਟਾਫ ਦੀ ਵਿਵਸਥਾ ਕੀਤੀ ਗਈ ਹੈ। ਇਸ ਨਾਲ ਗੰਭੀਰ ਹਾਲਤ ਵਾਲੇ ਬੱਚਿਆਂ ਦਾ ਵੀ ਪ੍ਰਭਾਵਸ਼ਾਲੀ ਇਲਾਜ ਕੀਤਾ ਜਾ ਸਕੇਗਾ।

ਇਸ ਮੌਕੇ Dr. Sandeep, Inder Sapra, ਮੇਟਰਨ Inderroop Kaur ਸਮੇਤ ਹੋਰ ਡਾਕਟਰ, ਸਟਾਫ ਮੈਂਬਰ ਅਤੇ ਇਲਾਕੇ ਦੇ ਪਤਵੰਤੇ ਸੱਜਣ ਵੀ ਹਾਜ਼ਰ ਸਨ।

LEAVE A RESPONSE

Your email address will not be published. Required fields are marked *