Homeਪੰਜਾਬੀਪੰਜਾਬਸੀ.ਐਮ. ਫਲਾਇੰਗ ਸਕੁਐਡ ਵੱਲੋਂ ਛਾਪੇਮਾਰੀ: ਹਿਆਣਾ ਖੁਰਦ-ਮੰਡੌਰ ਅਜਨੌਦਾ ਸੜਕ ਦੇ ਸੈਂਪਲ ਭਰੇ

ਸੀ.ਐਮ. ਫਲਾਇੰਗ ਸਕੁਐਡ ਵੱਲੋਂ ਛਾਪੇਮਾਰੀ: ਹਿਆਣਾ ਖੁਰਦ-ਮੰਡੌਰ ਅਜਨੌਦਾ ਸੜਕ ਦੇ ਸੈਂਪਲ ਭਰੇ

- Advertisement -spot_img

-ਵਿਕਾਸ ਕਾਰਜਾਂ ’ਚ ਘਟੀਆ ਮੈਟੀਰੀਅਲ ਵਰਤਣ ਦੀ ਨਹੀਂ ਕੋਈ ਗੁੰਜਾਇਸ਼: ਡਾ. ਬਲਬੀਰ ਸਿੰਘ

-ਟਿਆਲਾ ਦਿਹਾਤੀ ਨੋਡਲ ਵਲੰਟੀਅਰ ਟੀਮ ਵੱਲੋਂ ਵਿਕਾਸ ਕੰਮਾਂ ਦੀ ਗੁਣਵੱਤਾ ’ਤੇ ਰੱਖੀ ਜਾ ਰਹੀ ਵਿਸ਼ੇਸ਼ ਨਿਗ੍ਹਾ

ਨਾਭਾ/ਪਟਿਆਲਾ, 28 ਅਕਤੂਬਰ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਿਆਰੀ ਸੜਕਾਂ ਦੇ ਨਿਰਮਾਣ ਲਈ ਬਣਾਏ ਸੀ.ਐਮ. ਫਲਾਇੰਗ ਸਕੁਐਡ ਨੇ ਅੱਜ ਵੱਡੀ ਕਾਰਵਾਈ ਕਰਦਿਆਂ ਹਿਆਣਾ ਖੁਰਦ ਤੋਂ ਮੰਡੌਰ ਅਜਨੌਦਾ ਸੜਕ ਦੇ ਸੈਂਪਲ ਭਰੇ। ਇਹ ਸੜਕ ਮਾਰਕੀਟ ਕਮੇਟੀ ਵੱਲੋਂ ਬਣਾਈ ਗਈ ਸੀ।

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਜੇਕਰ ਠੇਕੇਦਾਰ ਨੇ ਕੰਮ ਵਿੱਚ ਕੋਈ ਕਮੀ ਕੀਤੀ ਤਾਂ ਉਸ ਤੇ ਸਬੰਧਤ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਹ ਕਾਰਵਾਈ ਪਟਿਆਲਾ ਦਿਹਾਤੀ ਨੋਡਲ ਵਲੰਟੀਅਰ ਟੀਮ ਵੱਲੋਂ ਦਿੱਤੀ ਰਿਪੋਰਟ ’ਤੇ ਅਧਾਰਤ ਸੀ। ਟੀਮ ਨੇ ਲੋਕਾਂ ਦੀ ਫੀਡਬੈਕ ਲੈ ਕੇ ਸੜਕ ਦੀ ਖਰਾਬ ਹਾਲਤ ਬਾਰੇ ਸੂਚਨਾ ਦਿੱਤੀ।

watch……Punjab Vigilance Bureau Launches Integrity Pledge Initiative

ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਮਾਨ ਨੇ ਪਹਿਲੀ ਵਾਰ 5 ਸਾਲਾਂ ਦੀ ਮੁਰੰਮਤ ਜ਼ਿੰਮੇਵਾਰੀ ਠੇਕੇਦਾਰ ਨੂੰ ਸੌਂਪੀ ਹੈ। ਉਨ੍ਹਾਂ ਕਿਹਾ ਕਿ ਹੁਣ ਵਿਕਾਸ ਕਾਰਜਾਂ ਵਿੱਚ ਘਟੀਆ ਮੈਟੀਰੀਅਲ ਵਰਤਣ ਦੀ ਕੋਈ ਥਾਂ ਨਹੀਂ

ਸੀ.ਐਮ. ਉਡਣ ਦਸਤੇ ਦੇ ਮੈਂਬਰ ਤੇ ਨਿਗਰਾਨ ਇੰਜੀਨੀਅਰ ਮਨਪ੍ਰੀਤ ਸਿੰਘ ਦੂਆ ਨੇ ਦੱਸਿਆ ਕਿ ਤਿੰਨ ਸੈਂਪਲ ਲੈਬ ਭੇਜੇ ਗਏ ਹਨ। ਮੌਕੇ ’ਤੇ ਠੇਕੇਦਾਰ ਤੇ ਏਜੰਸੀ ਨੂੰ ਤੁਰੰਤ ਮੁਰੰਮਤ ਦੇ ਨਿਰਦੇਸ਼ ਦਿੱਤੇ ਗਏ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here