Homeਪੰਜਾਬੀਸ੍ਰੀ ਸ਼ਿਰਡੀ ਸਾਈ ਮੰਦਰ ਨੇ ਲਗਾਇਆ ਅੱਖਾਂ ਦਾ ਮੁਫਤ ਚੈਕਅੱਪ ਕੈਂਪ

ਸ੍ਰੀ ਸ਼ਿਰਡੀ ਸਾਈ ਮੰਦਰ ਨੇ ਲਗਾਇਆ ਅੱਖਾਂ ਦਾ ਮੁਫਤ ਚੈਕਅੱਪ ਕੈਂਪ

- Advertisement -spot_img

ਪਟਿਆਲਾ, 5 ਮਈ

ਸ਼੍ਰੀ ਸ਼ਿਰਡੀ ਸਾਈ ਮੰਦਰ ਟਰੱਸਟ ਵੱਲੋਂ ਪੁਰਾਣਾ ਬਿਸ਼ਨ ਨਗਰ,ਐਸ.ਐਸ.ਟੀ ਨਗਰ ਵਿਖੇ ਅੱਖਾਂ ਦੇ ਮਾਹਰ ਡਾ. ਮਨਪ੍ਰੀਤ ਸਿੰਘ ਐਮ.ਐਸ.ਆਈ ਦੀ ਅਗਵਾਈ ਹੇਠ ਅੱਖਾਂ ਦਾ ਮੁਫਤ ਚੈੱਕ ਅਪ ਲਗਾਇਆ ਗਿਆ। ਜਿਸ ਵਿੱਚ ਆਸਪਾਸ ਦੇ ਇਲਾਕਿਆਂ ਦੇ 150 ਦੇ ਕਰੀਬ ਲੋੜਵੰਦ ਮਰੀਜ਼ਾਂ ਦੀਆਂ ਅੱਖਾਂ ਚੈੱਕ ਕਰਕੇ ਉਹਨਾਂ ਨੂੰ ਮੁਫਤ ਡਾਕਟਰੀ ਸਲਾਹ, ਐਨਕਾਂ ਅਤੇ ਹਰ ਤਰਾਂ ਦੀ ਦਵਾਈ ਵੀ ਦਿੱਤੀ ਗਈ। ਇਸ ਮੌਕੇ ਸ਼੍ਰੀ ਸ਼ਿਰਡੀ ਸਾਈਂ ਮੰਦਿਰ ਦੇ ਪ੍ਰਧਾਨ ਪੀ. ਦਾਸ ਗੁਪਤਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੰਦਿਰ ਟਰੱਸਟ ਵੱਲੋ ਭਵਿੱਖ ਵਿਚ 25 ਕਰੀਬ ਦੇ ਲੋੜਵੰਦ ਮਰੀਜ਼ਾਂ ਦੇ ਚਿੱਟੇ ਮੋਤੀਆ ਬਿੰਦ ਦੇ ਆਪਰੇਸ਼ਨ ਡਾ. ਮਨਪ੍ਰੀਤ ਸਿੰਘ ਦੀ ਯੋਗ ਅਗਵਾਈ ਵਿੱਚ ਗਲੋਬਲ ਆਈ ਹਸਪਤਾਲ ਵਿਖੇ ਕਰਵਾਏ ਜਾਣਗੇ। ਇਸ ਮੌਕੇ ਡਾ. ਹਰਿੰਦਰ ਕੌਸ਼ਲ, ਅਸ਼ੋਕ ਸ਼ਰਮਾ, ਆਸ਼ੀਸ਼ ਸਿੰਗਲਾ, ਬੰਟੀ , ਅਸ਼ੋਕ ਗੋਇਲ, ਡਾ.ਨੀਰਜ ਕੌਸ਼ਲ, ਅਨਿਲ ਮਲਹੋਤਰਾ, ਧੀਰਜ਼ ਚਲਾਣਾ, ਅਵਿਨਾਸ਼ ਗੌੜ, ਦਿਨੇਸ਼, ਕਰਨ, ਕਮਲ, ਅਜੇ ਮਲਹੋਤਰਾ, ਰੋਹਿਤ ਖੰਨਾ ਅਤੇ ਹੋਰ ਵੀ ਮੈਂਬਰ ਇਸ ਕੈਂਪ ਵਿੱਚ ਮੌਜੂਦ ਸਨ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here